ਨਿੱਜਰ ਕਤਲਕਾਂਡ ਮਗਰੋਂ ਗੁਰਪਤਵੰਤ ਪੰਨੂੰ ਗਾਇਬ | 48 ਘੰਟਿਆਂ ਤੋਂ Gurpatwant Singh Pannu ਦਾ ਕੋਈ ਅਤਾ ਪਤਾ ਨਹੀਂ ?

2023-06-20 1

ਨਿੱਜਰ ਕਤਲਕਾਂਡ ਮਗਰੋਂ ਗੁਰਪਤਵੰਤ ਪੰਨੂੰ ਗਾਇਬ | 48 ਘੰਟਿਆਂ ਤੋਂ Gurpatwant Singh Pannu ਦਾ ਕੋਈ ਅਤਾ ਪਤਾ ਨਹੀਂ ? ਪੰਜਾਬ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਕਰਨ ਵਾਲਾ ਗੁਰਪਤਵੰਤ ਪੰਨੂ - ਭਾਰਤ ਸਰਕਾਰ ਕੋਲੋਂ ਪੰਜਾਬ ਦੇ ਰੂਪ 'ਚ ਵੱਖਰੇ ਦੇਸ਼ ਦੀ ਮੰਗ ਕਰਦਾ ਹੈ ਜਿਸਦਾ ਨਾਮ ਉਹ ਖਾਲਿਸਤਾਨ ਦਸਦਾ ਹੈ |
ਸਰਕਾਰੀ ਰਿਕਾਰਡ ਮੁਤਾਬਕ ਗੁਰਪਤਵੰਤ ਪੰਨੂ ਅਮਰੀਕਾ 'ਚ ਰਹਿ ਰਿਹਾ ਹੈ।
ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਦੇ ਵਸਨੀਕ ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸਾਬਕਾ ਮੁਲਾਜ਼ਮ ਸਨ।
1947 ਵਿਚ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਖਾਨਕੋਟ ਆ ਗਿਆ। ਗੁਰਪਤਵੰਤ ਪੰਨੂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਹ 3 ਭਰਾ ਨੇ
ਪੰਨੂ ਦੇ ਭਰਾ ਇਸ ਸਮੇਂ ਵਿਦੇਸ਼ਾਂ 'ਚ ਹਨ ,ਪਰ ਕਿਥੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ |
2007 'ਚ ਗੁਰਪਤਵੰਤ ਪੰਨੂ ਨੇ ਸਿੱਖ ਫਾਰ ਜਸਟਿਸ ਨਾਮ ਦੀ ਸੰਸਥਾ ਬਣਾਈ |
ਇਸ ਸੰਸਥਾ ਦੇ ਜਰੀਏ ਪੰਨੂ ਖਾਲਿਸਤਾਨ ਦਾ ਪ੍ਰਚਾਰ ਪ੍ਰਸਾਰ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੀ ਰਹਿੰਦਾ ਹੈ
ਪੰਨੂ ਦੀ ਪਿੰਡ ਵਿੱਚ ਖੇਤੀ ਵਾਲੀ ਜ਼ਮੀਨ ਸਮੇਤ ਕਰੋੜਾਂ ਦੀ ਜਾਇਦਾਦ ਹੈ। ਉਹ ਪਿੰਡ ਘੱਟ ਹੀ ਜਾਂਦਾ ਸੀ।
ਪੰਨੂ ਲੋਕਾਂ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਜਨਤਕ ਇਮਾਰਤਾਂ 'ਤੇ ਖਾਲਿਸਤਾਨੀ ਝੰਡੇ ਲਹਿਰਾਉਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ।

#khalistan #punjabnews #punjabnews
~PR.182~